ਪਰਮੇਸ਼ੁਰ ਦੀ ਪਾਤਸ਼ਾਹੀ ਅਤੇ ਮਨੁੱਖ ਜਾਤੀ ਦੀ ਸਵੈਂ-ਇੱਛਾ ਇਕੱਠੇ ਮਿਲ ਕੇ ਮੁਕਤੀ ਦੇ ਲਈ ਕਿਸ ਤਰ੍ਹਾਂ ਕੰਮ ਕਰਦੀਆਂ ਹਨ?

ਪ੍ਰਸ਼ਨ ਪਰਮੇਸ਼ੁਰ ਦੀ ਪਾਤਸ਼ਾਹੀ ਅਤੇ ਮਨੁੱਖ ਜਾਤੀ ਦੀ ਸਵੈਂ-ਇੱਛਾ ਇਕੱਠੇ ਮਿਲ ਕੇ ਮੁਕਤੀ ਦੇ ਲਈ ਕਿਸ ਤਰ੍ਹਾਂ ਕੰਮ ਕਰਦੀਆਂ ਹਨ? ਉੱਤਰ ਪਰਮੇਸ਼ੁਰ ਦੀ ਪਾਤਸ਼ਾਹੀ ਅਤੇ ਮਨੁੱਖ ਜਾਤੀ ਦੀ ਸਵੈਂ-ਇੱਛਾ ਅਤੇ ਜਿੰਮੇਦਾਰੀ ਦੇ ਵਿੱਚ ਸੰਬੰਧ ਨੂੰ ਪੂਰੀ ਤਰ੍ਹਾਂ ਸਮਝਣਾ ਸਾਡੇ ਲਈ ਔਖਾ ਹੈ। ਸਿਰਫ਼ ਪਰਮੇਸ਼ੁਰ ਹੀ ਸਹੀ ਤਰੀਕੇ ਨਾਲ ਜਾਣਦਾ ਹੈ ਕਿ ਇਹ ਇਕੱਠੇ ਉਸ ਦੀ…

ਪ੍ਰਸ਼ਨ

ਪਰਮੇਸ਼ੁਰ ਦੀ ਪਾਤਸ਼ਾਹੀ ਅਤੇ ਮਨੁੱਖ ਜਾਤੀ ਦੀ ਸਵੈਂ-ਇੱਛਾ ਇਕੱਠੇ ਮਿਲ ਕੇ ਮੁਕਤੀ ਦੇ ਲਈ ਕਿਸ ਤਰ੍ਹਾਂ ਕੰਮ ਕਰਦੀਆਂ ਹਨ?

ਉੱਤਰ

ਪਰਮੇਸ਼ੁਰ ਦੀ ਪਾਤਸ਼ਾਹੀ ਅਤੇ ਮਨੁੱਖ ਜਾਤੀ ਦੀ ਸਵੈਂ-ਇੱਛਾ ਅਤੇ ਜਿੰਮੇਦਾਰੀ ਦੇ ਵਿੱਚ ਸੰਬੰਧ ਨੂੰ ਪੂਰੀ ਤਰ੍ਹਾਂ ਸਮਝਣਾ ਸਾਡੇ ਲਈ ਔਖਾ ਹੈ। ਸਿਰਫ਼ ਪਰਮੇਸ਼ੁਰ ਹੀ ਸਹੀ ਤਰੀਕੇ ਨਾਲ ਜਾਣਦਾ ਹੈ ਕਿ ਇਹ ਇਕੱਠੇ ਉਸ ਦੀ ਮੁਕਤੀ ਦੀ ਯੋਜਨਾ ਵਿੱਚ ਕਿਵੇਂ ਕੰਮ ਕਰਦੇ ਹਨ। ਸੰਭਾਵਿਤ ਕਿਸੇ ਵਿਸ਼ੇ ਤੇ ਕਿਸੇ ਵੀ ਹੋਰ ਧਰਮ ਸਿਧਾਂਤ ਦੀ ਤੁਲਨਾ ਵਿੱਚ, ਪਰਮੇਸ਼ੁਰ ਦੀ ਕੁਦਰਤ ਅਤੇ ਸਾਡੇ ਉਸ ਦੇ ਨਾਲ ਸੰਬੰਧ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਦੇ ਲਈ ਸਾਨੂੰ ਸਾਡੀ ਅਯੋਗਤਾ ਨੂੰ ਕਬੂਲ ਕਰਨਾ ਗੰਭੀਰਤਾਪੂਰਵਕ ਜ਼ਰੂਰੀ ਹੈ। ਦੋਵਾਂ ਵਿੱਚੋਂ ਕਿਸੇ ਵੀ ਤਰ੍ਹਾਂ ਜ਼ਿਆਦਾ ਦੂਰ ਜਾਣ ਦਾ ਸਿੱਟਾ ਮੁਕਤੀ ਦੀ ਵਿਗੜੀ ਹੋਈ ਸਮਝ ਹੈ।

ਪਵਿੱਤਰ ਵਚਨ ਸਾਫ ਬਿਆਨ ਕਰਦਾ ਹੈ ਕਿ ਪਰਮੇਸ਼ੁਰ ਜਾਣਦਾ ਹੈ ਕਿ ਕੌਣ ਬਚੇਗਾ (ਰੋਮੀਆਂ 8:29; 1 ਪਤਰਸ 1:2)। ਅਫ਼ਸੀਆਂ 1:4 ਸਾਨੂੰ ਦੱਸਦਾ ਹੈ ਕਿ ਪਰਮੇਸ਼ੁਰ ਨੇ ਸਾਨੂੰ “ਜਿਵੇਂ ਉਹ ਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀਂ ਉਸ ਵਿੱਚ ਚੁਣ ਲਿਆ”। ਬਾਈਬਲ ਦੁਹਰਾਉਂਦਿਆ ਵਰਣਨ ਕਰਦੀ ਹੈ ਕਿ ਵਿਸ਼ਵਾਸੀ ਚੁਣੇ ਹੋਏ ਹਨ (ਰੋਮੀਆਂ 8:33; 11:5; ਅਫ਼ਸੀਆਂ 1:11; ਕੁਲਸੀਆਂ 3:12; 1 ਥੱਸਲੁਨੀਕੀਆਂ 1:4; 1 ਪਤਰਸ 1:2; 2:9)। ਅਤੇ “ਚੁਣੇ ਹੋਏ” ਦੇ ਰੂਪ ਵਿੱਚ ਬਿਆਨ ਕਰਦੀ ਹੈ (ਮੱਤੀ 24:22, 31; ਮਰਕੁਸ 13:20,27; ਰੋਮੀਆਂ 11:7; 1 ਤਿਮੋਥੀਉਸ 5:21; 2 ਤਿਮੋਥੀਉਸ 2:10; ਤੀਤੁਸ 1:1; 1 ਪਤਰਸ 1:1)। ਸੱਚਾਈ ਇਹ ਹੈ ਕਿ ਵਿਸ਼ਵਾਸੀਆਂ ਨੂੰ ਪਹਿਲਾਂ ਤੋਂ ਹੀ ਠਹਿਰਾ ਦਿੱਤਾ ਗਿਆ ਹੈ (ਰੋਮੀਆਂ 8:29-30; ਅਫ਼ਸੀਆਂ 1:5,11), ਅਤੇ ਮੁਕਤੀ ਦੇ ਲਈੱ ਚੁਣੇ ਹੋਏ ਹਨ (ਰੋਮੀਆਂ 9:11; 11:28; 2 ਪਤਰਸ 1:10), ਬਿਲਕੁਲ ਸਾਫ ਹੈ।

ਬਾਈਬਲ ਇਹ ਵੀ ਦੱਸਦੀ ਹੈ ਕਿ ਸਾਡੇ ਉੱਤੇ ਮਸੀਹ ਨੂੰ ਮੁਕਤੀ ਦਾਤਾ ਦੇ ਰੂਪ ਵਿੱਚ ਕਬੂਲ ਕਰਨ ਦੀ ਜ਼ਿੰਮੇਵਾਰੀ ਹੈ- ਸਾਨੂੰ ਸਿਰਫ਼ ਇਹ ਕਰਨਾ ਹੈ ਕਿ ਅਸੀਂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੀਏ ਅਤੇ ਅਸੀਂ ਬੱਚ ਜਾਵਾਂਗੇ (ਯੂਹੰਨਾ 3:16; ਰੋਮੀਆਂ 10:9-10)। ਪਰਮੇਸ਼ੁਰ ਜਾਣਦਾ ਹੈ ਕਿ ਕੌਣ ਬਚੇਗਾ, ਪਰਮੇਸ਼ੁਰ ਉਨ੍ਹਾਂ ਨੂੰ ਚੁਣਦਾ ਹੈ ਜਿਹੜੇ ਬਚਣਗੇ, ਅਤੇ ਸਾਨੂੰ ਵੀ ਮਸੀਹ ਨੂੰ ਜ਼ਰੂਰ ਚੁਨਣਾ ਚਾਹੀਦਾ ਹੈ, ਤਾਂ ਕਿ ਅਸੀਂ ਬਚਾਏ ਜਾਈਏ। ਇਸ ਤਰ੍ਹਾਂ ਇਹ ਤਿੰਨਾ ਸੱਚਾਈਆਂ ਮਿਲ ਕੇ ਕੰਮ ਕਰਦੀਆਂ ਹਨ, ਨੂੰ ਇੱਕ ਸੀਮਿਤ ਦਿਮਾਗ ਨਾਲ ਸਮਝਣਾ ਕਠਿਨ ਹੈ (ਰੋਮੀਆਂ 11:33-36)। ਖੁਸ਼ਖਬਰੀ ਨੂੰ ਸਾਰੇ ਸੰਸਾਰ ਵਿੱਚ ਲੈ ਜਾਣ ਦੀ ਜ਼ਿੰਮੇਵਾਰੀ ਸਾਡੀ ਹੈ (ਮੱਤੀ 28:18-20; ਰਸੂਲਾਂ ਦੇ ਕਰਤੱਬ 1:8)। ਸਾਨੂੰ ਪਹਿਲਾਂ ਹੀ ਜਾਣ ਲੈਣ ਦਾ ਗਿਆਨ, ਬਚਾਉਣ, ਅਤੇ ਪਹਿਲਾਂ ਤੋਂ ਠਹਿਰਾਏ ਜਾਣ ਵਾਲੇ ਹਿੱਸੇ ਨੂੰ ਪਰਮੇਸ਼ੁਰ ਉੱਤੇ ਹੀ ਛੱਡ ਦੇਣਾ ਚਾਹੀਦਾ ਹੈ, ਅਤੇ ਸਿਰਫ਼ ਖੁਸ਼ਖਬਰੀ ਨੂੰ ਫੈਲਾਉਣ ਵਿੱਚ ਆਗਿਆਕਾਰੀ ਰਹਿਣਾ ਹੈ।

[English]



[ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ]

ਪਰਮੇਸ਼ੁਰ ਦੀ ਪਾਤਸ਼ਾਹੀ ਅਤੇ ਮਨੁੱਖ ਜਾਤੀ ਦੀ ਸਵੈਂ-ਇੱਛਾ ਇਕੱਠੇ ਮਿਲ ਕੇ ਮੁਕਤੀ ਦੇ ਲਈ ਕਿਸ ਤਰ੍ਹਾਂ ਕੰਮ ਕਰਦੀਆਂ ਹਨ?

Similar Posts

Leave a Reply

Your email address will not be published. Required fields are marked *

This site uses Akismet to reduce spam. Learn how your comment data is processed.