ਮੈਂ ਕਿਸ ਤਰਾਂ ਪਰਮੇਸ਼ੁਰ ਦੇ ਨਾਲ ਸਹੀ ਹੋ ਸਕਦਾ ਹਾਂ?

ਪ੍ਰਸ਼ਨ ਮੈਂ ਕਿਸ ਤਰਾਂ ਪਰਮੇਸ਼ੁਰ ਦੇ ਨਾਲ ਸਹੀ ਹੋ ਸਕਦਾ ਹਾਂ? ਉੱਤਰ ਪਰਮੇਸ਼ੁਰ ਦੇ ਨਾਲ “ਸਹੀ” ਹੋਣ ਦੇ ਲਈ, ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਹੋਵੇਗਾ ਕਿ “ਗਲਤ” ਕੀ ਹੈ। ਇਸ ਦਾ ਉੱਤਰ ਪਾਪ ਹੈ। “ਇੱਥੇ ਕੋਈ ਵੀ ਭਲਾ ਕਰਨ ਵਾਲਾ ਨਹੀਂ ਹੈ, ਇੱਕ ਵੀ ਨਹੀਂ”(ਜਬੂਰਾਂ ਦੀ ਪੋਥੀ 14:3) ਅਸੀਂ ਪਰਮੇਸ਼ੁਰ ਦੇ ਹੁਕਮਾਂ ਦੇ ਵਿੱਰੁਧ…

ਪ੍ਰਸ਼ਨ

ਮੈਂ ਕਿਸ ਤਰਾਂ ਪਰਮੇਸ਼ੁਰ ਦੇ ਨਾਲ ਸਹੀ ਹੋ ਸਕਦਾ ਹਾਂ?

ਉੱਤਰ

ਪਰਮੇਸ਼ੁਰ ਦੇ ਨਾਲ “ਸਹੀ” ਹੋਣ ਦੇ ਲਈ, ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣਾ ਹੋਵੇਗਾ ਕਿ “ਗਲਤ” ਕੀ ਹੈ। ਇਸ ਦਾ ਉੱਤਰ ਪਾਪ ਹੈ। “ਇੱਥੇ ਕੋਈ ਵੀ ਭਲਾ ਕਰਨ ਵਾਲਾ ਨਹੀਂ ਹੈ, ਇੱਕ ਵੀ ਨਹੀਂ”(ਜਬੂਰਾਂ ਦੀ ਪੋਥੀ 14:3) ਅਸੀਂ ਪਰਮੇਸ਼ੁਰ ਦੇ ਹੁਕਮਾਂ ਦੇ ਵਿੱਰੁਧ ਬਗਾਵਤ ਕੀਤੀ ਹੈ, ਅਸੀਂ “ਭੇਡਾਂ ਦੇ ਵਾਂਗ ਭਟਕ ਗਏ ਸੀ”( ਯਸਾਯਾਹ 53:6)।

ਬੁਰਾ ਸਮਾਚਾਰ ਇਹ ਹੈ ਕਿ ਪਾਪ ਦੀ ਸਜਾ ਮੌਤ ਹੈ। “ਜੋ ਜਾਨ ਪਾਪ ਕਰਦੀ ਉਹ ਮਰ ਜਾਵੇਗੀ” (ਹਿਜ਼ਕੀਏਲ 18:4)। ਚੰਗਾ ਸਮਾਚਾਰ ਇਹ ਹੈ ਕਿ ਇੱਕ ਪਿਆਰੇ ਪਰਮੇਸ਼ੁਰ ਨੇ ਸਾਨੂੰ ਪ੍ਰੇਰਿਤ ਕੀਤਾ ਤਾਂਕਿ ਅਸੀਂ ਮੁਕਤੀ ਤਕ ਪਹੁੰਚ ਸਕੀਏ। ਯਿਸੂ ਨੇ ਆਪਣੇ ਉਦੇਸ਼ ਦਾ ਐਲਾਨ ਇਸ ਤਰਾਂ ਕੀਤੀ ਕਿ ਉਹ “ਗੁਆਚਿਆਂ ਹੋਇਆਂ ਨੂੰ ਲੱਭਣ ਅਤੇ ਬਚਾਉਣ ਲਈ ਆਇਆ ਹੈ” (ਲੂਕਾ 19:10), ਅਤੇ ਉਸ ਨੇ ਐਲਾਨ ਕੀਤਾ ਕਿ ਉਹ ਦਾ ਇਹ ਮਕਸਦ ਪੂਰਾ ਹੋ ਗਿਆ ਜਦ ਉਹ ਸਲੀਬ ਉੱਤੇ,”ਪੂਰਾ ਹੋਇਆ! “ਸ਼ਬਦਾਂ ਦੇ ਨਾਲ ਮਰਿਆ ਸੀ (ਯੂਹੰਨਾ 19:30)।

ਪਰਮੇਸ਼ੁਰ ਦੇ ਨਾਲ ਸਹੀ ਰਿਸ਼ਤੇ ਦਾ ਹੋਣਾ ਆਪਣੇ ਪਾਪਾਂ ਨੂੰ ਅੰਗੀਕਾਰ ਕਰਨ ਦੇ ਨਾਲ ਸ਼ੁਰੂ ਹੁੰਦਾ ਹੈ। ਇਸ ਤੋਂ ਅੱਗੇ ਪਰਮੇਸ਼ੁਰ ਦੇ ਸਾਹਮਣੇ ਆਪਣੇ ਪਾਪਾਂ ਦੇ ਲਈ ਇੱਕ ਹਲੀਮੀ ਭਰਿਆ ਅੰਗੀਕਾਰ ਕਰਨਾ ਹੈ (ਯਸਾਯਾਹ 57:15) ਅਤੇ ਪਾਪਾਂ ਨੂੰ ਛੱਡਣ ਦਾ ਇਰਾਦਾ ਹੁੰਦਾ ਹੈ, “ਕਿਉਂਕਿ ਧਾਰਮਿਕਤਾ ਦੇ ਲਈ ਮਨ ਵਿੱਚ ਵਿਸ਼ਵਾਸ ਕੀਤਾ ਜਾਂਦਾ ਹੈ, ਅਤੇ ਮੁਕਤੀ ਦੇ ਲਈ ਮੂੰਹ ਤੋਂ ਸਵੀਕਾਰ ਕੀਤਾ ਜਾਂਦਾ ਹੈ”( ਰੋਮੀਆ 10:10)।

ਇਹ ਪਸ਼ਚਾਤਾਪ ਵਿਸ਼ਵਾਸ ਦੇ ਦੁਆਰਾ ਹੋਣਾ ਚਾਹੀਦਾ ਹੈ- ਖਾਸ ਕਰਕੇ, ਇਸ ਤਰਾਂ ਦਾ ਵਿਸ਼ਵਾਸ ਕਿ ਯਿਸੂ ਦੇ ਬਲੀਦਾਨ ਦੀ ਮੌਤ ਅਤੇ ਅਚਰਜ ਜੀ ਉੱਠਣਾ ਉਸ ਨੂੰ ਆਪਣਾ ਮੁਕਤੀ ਦਾਤਾ ਬਣਾਉਣ ਦੇ ਯੋਗ ਬਣਾਉਂਦਾ ਹੈ। “ਜੇ ਤੂੰ ਆਪਣੇ ਮੂੰਹ ਤੋਂ ਯਿਸੂ ਨੂੰ ਪ੍ਰਭੁ ਜਾਣ ਕੇ ਸਵੀਕਾਰ ਕਰੇਂ, ਅਤੇ ਆਪਣੇ ਮਨ ਤੋਂ ਵਿਸ਼ਵਾਸ ਕਰੇ ਕਿ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜਿਵਾਲਿਆ, ਤਾਂ ਤੂੰ ਜਰੂਰ ਬਚ ਜਾਵੇਗਾ”(ਰੋਮਿਆਂ 10:9)। ਕਈ ਹੋਰ ਲੇਖ ਵਿਸ਼ਵਾਸ ਦੀ ਜ਼ਰੂਰਤ ਦੇ ਹੋਣ ਦੀ ਗੱਲ੍ਹ ਕਰਦੇ ਹਨ, ਜਿਸ ਤਰਾਂ (ਯੂਹੰਨਾਂ 20:27, ਰਸੂਲਾਂ ਦੇ ਕੰਮ 16:31, ਗਲਾਤੀਆਂ 2:16,3:11,26 ਅਤੇ ਅਫ਼ਸੀਆਂ 2:8)।

ਪਰਮੇਸ਼ੁਰ ਦੇ ਨਾਲ ਸਹੀ ਹੋਣਾ ਤੁਹਾਡੀ ਉਸ ਹਾਮੀਂ ਦਾ ਵਿਸ਼ਾ ਹੈ ਜਿਸ ਵਿੱਚ ਪਰਮੇਸ਼ੁਰ ਨੇ ਤੁਹਾਡੇ ਬਦਲੇ ਵਿੱਚ ਕੀ ਕੁਝ ਕੀਤਾ ਹੈ। ਉਸ ਨੇ ਮੁਕਤੀ ਦਾਤਾ ਨੂੰ ਭੇਜਿਆ, ਉਸ ਨੇ ਤੁਹਾਡੇ ਪਾਪਾਂ ਨੂੰ ਹਟਾ ਦੇਣ ਦੇ ਲਈ ਬਲੀਦਾਨ ਦਾ ਪ੍ਰਬੰਧ ਕੀਤਾ (ਯੂਹੰਨਾ 1:29), ਅਤੇ ਉਹ ਤੁਹਾਨੂੰ ਇਹ ਪ੍ਰਤਿਗਿਆ ਦਿੰਦਾ ਹੈ:” ਜੋ ਕੋਈ ਪ੍ਰਭੁ ਦਾ ਨਾਮ ਲਵੇਗਾ, ਉਹ ਬਚਾਇਆ ਜਾਵੇਗਾ”(ਰਸੂਲਾਂ ਦੇ ਕੰਮ 2:21)।

ਉਜਾੜੂ ਪੁੱਤ੍ਰ ਦੀ ਮਿਸਾਲ ( ਲੂਕਾ 15:11-32) ਪਸ਼ਚਾਤਾਪ ਤੇ ਮਾਫ਼ੀ ਦੀ ਇੱਕ ਸਭ ਤੋਂ ਸੁੰਦਰ ਮਿਸਾਲ ਹੈ। ਛੋਟੇ ਪੁੱਤ੍ਰ ਨੇ ਆਪਣੇ ਪਿਤਾ ਦੁਆਰਾ ਦਾਨ ਵਿੱਚ ਦਿੱਤੀ ਗਈ ਦੌਲਤ ਨੂੰ ਭੈੜੇ ਕੰਮਾਂ ਵਿੱਚ ਉਡਾ ਦਿੱਤਾ (ਆਇਤ 13)। ਜਦੋਂ ਉਸ ਨੇ ਆਪਣੇ ਗਲਤ ਕੰਮਾਂ ਨੂੰ ਪਹਿਚਾਣ ਲਿਆ, ਤਦ ਉਸ ਨੇ ਘਰ ਮੁੜਨ ਦਾ ਫੈਂਸਲਾ ਲਿਆ (ਆਇਤ 18)। ਉਸਨੇ ਇਹ ਸੋਚਿਆ ਕਿ ਉਹ ਹੁਣ ਪੁੱਤ੍ਰ ਕਹਾਉਣ ਦੇ ਯੋਗ ਨਹੀ ਰਿਹਾ (ਆਇਤ 19), ਪਰ ਉਹ ਗਲਤ ਸੀ। ਪਿਤਾ ਨੇ ਜਿਸ ਤਰ੍ਹਾਂ ਉਹ ਪਹਿਲਾਂ ਪਿਆਰ ਕਰਦਾ ਸੀ ਉਸ ਤਰਾਂ ਹੀ ਉਸ ਨੂੰ ਵਾਪਿਸ ਆਉਂਦੇ ਹੋਏ ਬਾਗੀ ਨੂੰ ਪਿਆਰ ਕੀਤਾ( ਆਇਤ 20)। ਸਾਰਾ ਕੁਝ ਮਾਫ਼ ਕਰ ਦਿੱਤਾ ਗਿਆ, ਅਤੇ ਇੱਕ ਭੋਜ ਨੂੰ ਦੇਣ ਦਾ ਆਦੇਸ਼ ਦਿੱਤਾ ਗਿਆ (ਆਇਤ 24) ਪਰਮੇਸ਼ੁਰ ਆਪਣੇ ਵਾਏਦਿਆਂ ਨੂੰ, ਜਿਸ ਵਿਚ ਮਾਫ਼ੀ ਦੀ ਪ੍ਰਤਿਗਿਆ ਵੀ ਸ਼ਾਮਿਲ ਹੈ, ਨੂੰ ਪੂਰਾ ਕਰਨ ਵਿੱਚ ਭਲਾ ਹੈ। “ਯਹੋਵਾਹ ਟੁੱਟੇ ਮਨ ਵਾਲਿਆਂ ਦੇ ਨੇੜੇ ਰਹਿੰਦਾ ਹੈ ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ”( ਜਬੂਰਾਂ ਦੀ ਪੋਥੀ 34:18)।

ਜੇ ਤੁਸੀਂ ਪਰਮੇਸ਼ੁਰ ਦੇ ਨਾਲ ਸਹੀ ਹੋਣਾ ਚਾਹੁੰਦੇ ਹੋ ਤਾਂ ਇੱਥੇ ਇੱਕ ਸਧਾਰਨ ਪ੍ਰਾਰਥਨਾ ਹੈ। ਯਾਦ ਰੱਖੋ, ਇਹ ਪ੍ਰਾਰਥਨਾ ਕਰਨਾ ਜਾਂ ਹੋਰ ਕੋਈ ਪ੍ਰਾਰਥਨਾ ਕਰਨਾ ਸਾਨੂੰ ਨਹੀਂ ਬਚਾਵੇਗੀ। ਇਹ ਕੇਵਲ ਮਸੀਹ ਵਿੱਚ ਵਿਸ਼ਵਾਸ ਕਰਨਾ ਹੈ ਜੋ ਤੁਹਾਨੂੰ ਪਾਪ ਤੋ ਬਚਾ ਸੱਕਦਾ ਹੈ। ਇਹ ਪ੍ਰਾਥਰਨਾ ਇੱਕ ਸਧਾਰਨ ਰਸਤਾ ਜੋ ਤੁਹਾਡੇ ਵਿਸ਼ਵਾਸ ਨੂੰ ਪਰਮੇਸ਼ੁਰ ਵਿੱਚ ਪ੍ਰਗਟ ਕਰਦਾ ਹੈ ਅਤੇ ਮੁਕਤੀ ਪ੍ਰਧਾਨ ਕਰਨ ਦੇ ਲਈ ਉਸ ਨੂੰ ਧੰਨਵਾਦ ਦੇਣ ਤਰੀਕਾ ਹੈ, “ਪਰਮੇਸ਼ੁਰ, ਮੈਂ ਜਾਂਣਦਾ ਹਾਂ ਕਿ ਮੈਂ ਤੁਹਾਡੇ ਖਿਲਾਫ਼ ਪਾਪ ਕੀਤਾ ਅਤੇ ਮੈਂ ਸਜਾ ਦਾ ਹੱਕਦਾਰ ਹਾਂ। ਪਰ ਯਿਸੂ ਮਸੀਹ ਨੇ ਉਸ ਸਜਾ ਨੂੰ ਜਿਸ ਦਾ ਮੈਂ ਹੱਕਦਾਰ ਸੀ ਉਸ ਨੂੰ ਚੁੱਕ ਲਿਆ ਤਾਂ ਕਿ ਉਸ ਵਿੱਚ ਵਿਸ਼ਵਾਸ ਦੇ ਦੁਆਰਾ ਮੈਂ ਮਾਫ਼ ਕੀਤਾ ਜਾ ਸਕਾਂ। ਮੁਕਤੀ ਦੇ ਲਈ ਮੈਂ ਉਹਦੇ ਵਿੱਚ ਨਿਹਚਾ ਕਰਦਾ ਹਾਂ। ਧੰਨਵਾਦ ਕਰਦਾ ਹੈਂ ਤੁਹਾਡੀ ਅਦੁੱਤੀ ਕਿਰਪਾ ਅਤੇ ਮਾਫੀ- ਜੋ ਸਦੀਪਕ ਜੀਉਣ ਦਾ ਦਾਨ ਹੈ! ਆਮੀਨ!”

ਜੋ ਕੁੱਝ ਤੁਸੀਂ ਐਥੇ ਪੜ੍ਹਿਆ ਹੈ ਉਸਦੇ ਸਿੱਟੇ ਵੱਜੋਂ ਕੀ ਤੁਸੀਂ ਮਸੀਹ ਦੇ ਬਾਰੇ ਕੋਈ ਫੈਸਲਾ ਲਿਆ ਹੈ? ਜੇ ਅਜਿਹਾ ਹੈ, ਤਾਂ ਕਿਰਪਾ ਕਰਕੇ ਹੇਠਾਂ “ਮੈਂ ਅੱਜ ਹੀ ਮਸੀਹ ਨੂੰ ਸਵੀਕਾਰ ਕਰ ਲਿਆ ਹੈ” ਵਾਲੇ ਬਟਨ ਨੂੰ ਦਬਾਓ।

[English]



[ਪੰਜਾਬੀ ਦੇ ਮੁੱਖ ਪੰਨੇ ਉੱਤੇ ਵਾਪਸ ਜਾਓ]

ਮੈਂ ਕਿਸ ਤਰਾਂ ਪਰਮੇਸ਼ੁਰ ਦੇ ਨਾਲ ਸਹੀ ਹੋ ਸਕਦਾ ਹਾਂ?

Similar Posts

Leave a Reply

Your email address will not be published. Required fields are marked *

This site uses Akismet to reduce spam. Learn how your comment data is processed.